ਇਸ ਦਿਨ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ
ਚੰਡੀਗੜ੍ਹ, 9 ਅਗਸਤ 2023 - ਪੰਜਾਬ ਭਰ ਦੇ ਨਿੱਜੀ ਸਕੂਲਾਂ ਸਕੂਲਾਂ ਵੱਲੋਂ 21 ਅਗਸਤ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਨਿੱਜੀ ਸਕੂਲਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ ਨੇ ਪੱਤਰਕਾਰ ਵਾਰਤਾ ਦੌਰਾਨ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ। ਆਇੰਟ ਐਕਸ਼ਨ ਕਮੇਟੀ ਦੇ ਕਿਹਾ ਕਿ ਸਰਕਾਰ ਨਿੱਜੀ ਸਕੂਲਾਂ ਨਾਲ ਪੱਖਪਾਤ ਕਰ ਰਹੀ ਹੈ, ਜਦਕਿ ਸੂਬੇ ਦੇ ਨਿੱਜੀ ਸਕੂਲ ਪੀਐੱਸਈਬੀ ਦੇ ਐਫੀਲੀਏਟਿਡ, ਬਿਲਡਿੰਗ ਸੇਫਟੀ, ਫਾਇਰ ਸੇਫਟੀ ਤੇ ਪਾਣੀ ਪਿਊਰੀਫਾਈ ਸਬੰਧੀ ਸਰਟੀਫਿਕੇਟ ਤੇ ਐੱਨਓਸੀ ਪਾਸ ਹਨ।
#punjabnewstoday #schoolclosed #punjab #chandigarhschoolclosed #punjabschoolclosed #punjabnewslive24
टिप्पणियाँ
एक टिप्पणी भेजें